ਐਡੀਲੇਡ ਨੇ ਆਪਣੇ ਮੈਂਬਰਾਂ, ਸਮਰਥਕਾਂ ਅਤੇ ਕਮਿਊਨਿਟੀ ਨੂੰ ਥੈਬਰਟਨ ਓਵਲ ਦੇ ਇਸ ਦੁਆਰਾ ਤਜਵੀਜ਼ਸ਼ੁਦਾ ਮੁੜ-ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦਾ ਕੇਂਦਰੀ ਸਰੋਤ ਮੁਹੱਈਆ ਕਰਾਉਣ ਲਈ ਇੱਕ ਨਵੀਂ ਵੈੱਬਸਾਈਟ ਅਰੰਭ ਕੀਤੀ ਹੈ।

ਉਦੇਸ਼ ਨਾਲ ਬਣਾਈ ਗਈ ਵੈੱਬਸਾਈਟ, www.crowsfacility.com.au, ਲੋਕਾਂ ਨੂੰ ਕਲੱਬ ਨਾਲ ਸਿੱਧਾ ਸੰਪਰਕ ਕਰਨ ਦੇ ਯੋਗ ਬਣਾਉਂਦੀ ਹੈ ਅਤੇ ਇਸ ਰਾਹੀਂ ਲੋਕ ਪ੍ਰੋਜੈਕਟ ਬਾਰੇ ਫ਼ੀਡਬੈਕ ਦੇ ਸਕਦੇ ਹਨ ਅਤੇ ਸਵਾਲ ਪੁੱਛ ਸਕਦੇ ਹਨ।

ਇਹ ਕ੍ਰੋਜ਼ ਦੇ ਥੈਬਰਟਨ ਓਵਲ ਕਮਿਊਨਿਟੀ ਐਂਗੇਜਮੈਂਟ ਪਲਾਨ ਦਾ ਹਿੱਸਾ ਹੈ ਜਿਸ ਨੂੰ ਪਿਛਲੇ ਨਵੰਬਰ ਵਿੱਚ ਵੈਸਟ ਟੋਰੈਨਸ ਸ਼ਹਿਰ ਦੀ ਕੌਂਸਲ ਦੀ ਮੀਟਿੰਗ ਵਿੱਚ ਸੀਈਓ ਟਿਮ ਸਿਲਵਰਸ ਦੁਆਰਾ ਪੇਸ਼ ਕੀਤਾ ਗਿਆ ਸੀ।

ਆਨਲਾਈਨ ਪਲੇਟਫ਼ਾਰਮ ਚੁਗਿਰਦੇ ਲਈ ਮਾਸਟਰਪਲਾਨ ਦਾ ਇੱਕ ਮਸੌਦਾ ਤਿਆਰ ਕਰਦੇ ਹੋਏ, ਕਮਿਊਨਿਟੀ ਅਤੇ ਸਾਰੇ ਸਬੰਧਤ ਸਟੇਕਹੋਲਡਰਾਂ ਨਾਲ ਜੁੜਨ ਲਈ ਇੱਕ ਵਧੇਰੇ ਵਿਆਪਕ ਵਚਨਬੱਧਤਾ ਦਾ ਬਹੁਤ ਜ਼ਰੂਰੀ ਹਿੱਸਾ ਹੈ।

ਕ੍ਰੋਜ਼ ਦੇ ਚੇਅਰਮੈਨ ਜੌਨ ਓਲਸਨ ਨੇ ਕਿਹਾ ਕਿ ਇਹ ਵੈੱਬਸਾਈਟ ਕਮਿਊਨਿਟੀ ਨੂੰ ਸੂਚਿਤ ਰੱਖਣ ਵਿੱਚ ਮਦਦ ਕਰੇਗੀ ਜਦਕਿ ਕਲੱਬ ਨੂੰ ਵੀ ਆਪਣੀ ਯੋਜਨਾ ਬਣਾਉਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਥਾਨਕ ਲੋੜਾਂ ਅਤੇ ਭਾਵਨਾਵਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਹਾਸਲ ਹੋਵੇਗੀ।

ਓਲਸਨ ਨੇ ਕਿਹਾ "ਜਿਵੇਂ ਕਿ ਅਸੀਂ ਸ਼ੁਰੂ ਤੋਂ ਹੀ ਕਿਹਾ ਹੈ ਕਿ ਇਹ ਕਈ ਪੀੜ੍ਹੀਆਂ 'ਤੇ ਅਸਰ ਪਾਉਣ ਵਾਲਾ ਇੱਕ ਪ੍ਰੋਜੈਕਟ ਹੈ ਅਤੇ ਸਾਨੂੰ ਇਸਨੂੰ ਸਹੀ ਢੰਗ ਨਾਲ ਕਰਨਾ ਪਵੇਗਾ।”

“ਅਸੀਂ ਪੂਰੀ ਪ੍ਰਕਿਰਿਆ ਦੇ ਦੌਰਾਨ ਇੱਕ ਚੰਗੇ ਗੁਆਂਢੀ ਬਣਨ, ਅਤੇ ਕਮਿਊਨਿਟੀ ਅਤੇ ਸਾਰੇ ਸਟੇਕਹੋਲਡਰਾਂ ਦੇ ਵਿਚਾਰ ਸੁਣਨ ਲਈ ਵਚਨਬੱਧ ਹਾਂ, ਅਤੇ ਇਹ ਵੈੱਬਸਾਈਟ ਉਸ ਵਾਅਦੇ ਨੂੰ ਨਿਭਾਉਣ ਵਿੱਚ ਸਾਡੀ ਸਹਾਇਤਾ ਲਈ ਇੱਕ ਅਸਰਦਾਰ ਸਾਧਨ ਹੈ।”

"ਅਸੀਂ ਇਸ ਵੇਲੇ ਬਜ਼ਾਰ ਵਿੱਚ ਚਲ ਰਹੀ ਉਸ ਗਲਤ ਜਾਣਕਾਰੀ ਦਾ ਵੀ ਮੁਕਾਬਲਾ ਕਰਨਾ ਚਾਹੁੰਦੇ ਹਾਂ ਅਤੇ ਸਪਸ਼ਟ ਰੂਪ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ, ਜੋ ਮੇਰਾ ਖਿਆਲ ਹੈ ਕਿ ਸਥਾਨਕ ਵਾਸੀਆਂ ਦੀਆਂ ਕੁਝ ਕੁ ਚਿੰਤਾਵਾਂ ਨੂੰ ਸ਼ਾਂਤ ਕਰੇਗਾ।" 

ਵੈੱਬਸਾਈਟ ਵਿੱਚ ਮੁੜ-ਵਿਕਾਸ ਬਾਰੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੀ ਇੱਕ ਫ਼ੋਟੋ ਗੈਲਰੀ, ਤਾਜ਼ਾ ਖ਼ਬਰਾਂ ਅਤੇ ਅੱਪਡੇਟਾਂ, ਅਤੇ ਕਮਿਊਨਿਟੀ ਦੇ ਲਈ ਇੱਕ ਫ਼ੀਡਬੈਕ ਸੈਕਸ਼ਨ ਹੈ, ਜਿਸ ਰਾਹੀਂ ਕਲੱਬ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।