Skip to main content
  • ਘਰ
  • ਖ਼ਬਰਾਂ
  • FAQs
  • ਤੁਹਾਡਾ ਕਹਿਣਾ
  • ਸਰੋਤ
  • ਥੈਬਰਟਨ ਓਵਲ ਚੁਗਿਰਦੇ ਦੇ ਮਾਸਟਰ ਪਲਾਨ ਵਿੱਚ ਕੀ ਸ਼ਾਮਲ ਹੋਵੇਗਾ?

    ਵੈਸਟ ਟੋਰੈਨਸ ਸ਼ਹਿਰ ਦੀ ਨਵੰਬਰ 2022 ਦੀ ਮੀਟਿੰਗ ਵਿੱਚ ਲਿਆਂਦੇ ਗਏ ਮਤੇ ਦੇ ਹਿੱਸੇ ਵਜੋਂ, ਐਡੀਲੇਡ ਫੁੱਟਬਾਲ ਕਲੱਬ ਨੇ ਕੌਂਸਲ ਦੇ ਨਾਲ ਮਿਲ ਕੇ ਮਾਰਗਦਰਸ਼ਕ ਸਿਧਾਂਤਾਂ ਅਤੇ ਡਿਜ਼ਾਈਨ ਦੇ ਉਦੇਸ਼ਾਂ ਦਾ ਇੱਕ ਸੈੱਟ ਤਿਆਰ ਕੀਤਾ ਹੈ ਜੋ ਮਾਸਟਰ ਪਲਾਨ ਦਾ ਅਧਾਰ ਬਣੇਗਾ। ਇਸ ਤੋਂ ਇਲਾਵਾ, 13-ਵਿਅਕਤੀਆਂ ਦੇ ਇੱਕ ਮਾਸਟਰ ਪਲਾਨ ਸਲਾਹਕਾਰ ਗਰੁੱਪ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸਥਾਨਕ ਵਾਸੀਆਂ ਅਤੇ ਕਾਰੋਬਾਰ ਮਾਲਕਾਂ ਦੀ ਭਾਈਚਾਰਕ ਨੁਮਾਇੰਦਗੀ ਸ਼ਾਮਲ ਹੈ। ਮਾਸਟਰ ਪਲਾਨ ਵਿੱਚ ਨਵੀਆਂ ਅਤੇ ਵਰਤਮਾਨ ਸਹੂਲਤਾਂ ਦੀ ਜਗ੍ਹਾ ਅਤੇ ਇਸਤੇਮਾਲ, ਵਿਰਾਸਤ ਅਤੇ ਮਹੱਤਵਪੂਰਣ ਚੀਜ਼ਾਂ ਨੂੰ ਸੰਭਾਲਣ, ਲੈਂਡਸਕੇਪਿੰਗ, ਟ੍ਰੈਫਿਕ ਦੇ ਇੰਤਜ਼ਾਮ ਅਤੇ ਜਨਤਾ ਦੁਆਰਾ ਖੁੱਲੀ ਜਗ੍ਹਾ ਅਤੇ ਸਹੂਲਤਾਂ ਦੇ ਇਸਤੇਮਾਲ, ਅਨੰਦ ਲੈਣ ਅਤੇ ਜਨਤਾ ਦੀ ਇਹਨਾਂ ਤਕ ਪਹੁੰਚ ਸ਼ਾਮਲ ਹੋਣਗੇ ਪਰ ਇੱਥੇ ਤਕ ਹੀ ਸੀਮਤ ਨਹੀਂ ਹਨ।

  • ਤਜਵੀਜ਼ ਕੀਤੇ ਗਏ ਮੁੜ-ਵਿਕਾਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ?

    ਐਡੀਲੇਡ ਫੁੱਟਬਾਲ ਕਲੱਬ ਲਈ ਵਿਸ਼ਵ-ਪੱਧਰੀ ਸਿਖਲਾਈ ਅਤੇ ਪ੍ਰਸ਼ਾਸਕੀ ਹੈੱਡਕੁਆਰਟਰਾਂ ਦੇ ਨਾਲ-ਨਾਲ ਕ੍ਰੋਜ਼ ਮਹਿਲਾ ਟੀਮ ਲਈ ਘਰੇਲੂ ਮੈਦਾਨ, ਦੋ ਓਵਲ ਅਤੇ ਕਮਿਊਨਿਟੀ ਦੁਆਰਾ ਵਰਤੇ ਜਾਣ ਲਈ ਉਪਲਬਧ ਪਰਾਹੁਣਚਾਰੀ ਥਾਂਵਾਂ, ਬਿਹਤਰ ਕਮਿਊਨਿਟੀ ਮਨਪਰਚਾਵਾ ਸਹੂਲਤਾਂ ਅਤੇ ਨਾਲ ਹੀ ਅਤੇ ਕਮਿਊਨਿਟੀ ਦੇ ਇਸਤੇਮਾਲ ਲਈ ਪਹਿਲਾਂ ਨਾਲੋਂ ਵੱਧ ਵਰਤਣਯੋਗ ਹਰਿਆਲੀ ਥਾਂ ਅਤੇ ਪਬਲਿਕ ਪਲਾਜ਼ਾ ਸ਼ਾਮਲ ਹੋਣਗੇ।

  • ਇਸ ਪ੍ਰਕਿਰਿਆ ਵਿੱਚ ਕੀ ਸ਼ਾਮਲ ਹੈ?

    ਐਡੀਲੇਡ ਫ਼ੁੱਟਬਾਲ ਕਲੱਬ ਕਮਿਊਨਿਟੀ ਅਤੇ ਸਬੰਧਤ ਸਟੇਕਹੋਲਡਰਾਂ ਨਾਲ ਸਲਾਹ-ਮਸ਼ਵਰਾ ਕਰਕੇ ਥੈਬਰਟਨ ਓਵਲ ਚੁਗਿਰਦੇ ਵਾਸਤੇ ਇੱਕ ਮਾਸਟਰ ਪਲਾਨ ਤਿਆਰ ਕਰੇਗਾ। ਸਲਾਹ-ਮਸ਼ਵਰੇ ਦੇ ਸਾਰੇ ਸਬੰਧਤ ਪੜਾਵਾਂ ਨੂੰ ਪੂਰਾ ਕਰਨ ਮਗਰੋਂ, ਅਤੇ ਮਾਸਟਰ ਪਲਾਨ ਵਿੱਚ ਕਮਿਊਨਿਟੀ ਦੁਆਰਾ ਦਿੱਤੀ ਗਈ ਫ਼ੀਡਬੈਕ ਨੂੰ ਸ਼ਾਮਲ ਕੀਤੇ ਜਾਣ ਅਤੇ ਮਾਸਟਰ ਪਲਾਨ ਸਲਾਹਕਾਰ ਗਰੁੱਪ ਦੁਆਰਾ ਇਸ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ, ਇਸਨੂੰ ਵੈਸਟ ਟੋਰੈਨਸ ਸ਼ਹਿਰ ਦੇ ਚੁਣੇ ਹੋਏ ਮੈਂਬਰਾਂ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।

  • ਕੀ ਥੈਬਰਟਨ ਓਵਲ ਹੁਣ ਜਨਤਾ ਲਈ ਖੁੱਲ੍ਹਾ ਹੈ? ਕੀ ਇਹ ਕ੍ਰੋਜ਼ ਦੀਆਂ ਯੋਜਨਾਵਾਂ ਅਧੀਨ ਹੋਵੇਗਾ?

    ਵਰਤਮਾਨ ਵਿੱਚ ਇਹ ਤਾਰਾਂ ਦੇ ਜਾਲ ਵਾਲੀ ਵਾੜ ਦੇ ਪਿੱਛੇ ਤਾਲਾਬੰਦ ਹੈ ਅਤੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਰਿਹਾ ਹੈ, ਹਾਲਾਂਕਿ, ਇਸਨੂੰ ਹੁਣ ਖੁੱਲ੍ਹੀ ਪਹੁੰਚ ਵਿੱਚ ਬਦਲ ਦਿੱਤਾ ਜਾਵੇਗਾ। ਕਲੱਬ ਦੀ ਯੋਜਨਾ ਦੀ ਇੱਕ ਮੁੱਖ ਖਾਸੀਅਤ ਇਹ ਯਕੀਨੀ ਬਣਾਉਣਾ ਹੈ ਕਿ ਕਮਿਊਨਿਟੀ ਕੋਲ ਦੋ ਨਵੇਂ ਅਤੇ ਬਿਹਤਰ ਓਵਲ ਹੋਣ, ਅਤੇ ਆਖਰਕਾਰ ਵਧੇਰੇ ਹਰਿਆਲੀ ਥਾਂ ਹੋਵੇ। ਪੂਰਾ ਚੁਗਿਰਦਾ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਖੁੱਲ੍ਹਾ ਹੋਵੇਗਾ, ਜਿੱਥੇ ਕਸਰਤ ਕਰਨ, ਆਪਣੇ ਕੁੱਤੇ ਜਾਂ ਪਰਿਵਾਰਾਂ ਨਾਲ ਟਹਿਲਣ ਵਾਲੀ ਥਾਂ ਵਜੋਂ ਇਸ ਦਾ ਇਸਤੇਮਾਲ ਕਰਦੇ ਲੋਕ ਦਿਖਾਈ ਦੇਣਗੇ, ਜੋ ਇਸਨੂੰ ਇੱਕ ਅਜਿਹੀ ਥਾਂ ਵਜੋਂ ਜਾਣਦੇ ਹੋਏ ਵਰਤਣਗੇ ਜਿੱਥੇ ਉਹਨਾਂ ਦੇ ਬੱਚੇ ਖੇਡ ਅਤੇ ਦੌੜ-ਭੱਜ ਕਰ ਸਕਦੇ ਹਨ।

  • ਤਜਵੀਜ਼ਸ਼ੁਦਾ ਵਿਕਾਸ ਵਾਲੀ ਸਾਈਟ ਕਿੰਨੀ ਕੁ ਵੱਡੀ ਹੈ ਅਤੇ ਇਸ ਨਾਲ ਜਨਤਾ ਦੀ ਪਹੁੰਚਯੋਗ ਕਿੰਨੀ ਕੁ ਹਰਿਆਲੀ ਥਾਂ ਖਤਮ ਹੋ ਜਾਵੇਗੀ?

    ਮੌਜੂਦਾ ਸਥਿਤੀਆਂ ਵਿੱਚ, ਸਮੁੱਚੀ 9 ਹੈਕਟੇਅਰ ਸਾਈਟ ਵਿੱਚੋਂ ਸਿਰਫ਼ 5 ਹੈਕਟੇਅਰ ਹੀ ਜਨਤਾ ਲਈ ਪਹੁੰਚਯੋਗ ਹੈ। ਮੁੜ-ਵਿਕਾਸ ਦੇ ਪੂਰੇ ਹੋਣ 'ਤੇ, ਸਮੁੱਚਾ ਚੁਗਿਰਦਾ ਖੁੱਲ੍ਹਾ ਅਤੇ ਉਪਲਬਧ ਹੋ ਜਾਵੇਗਾ।

  • ਜਨਤਾ ਓਵਲਜ਼ ਦਾ ਇਸਤੇਮਾਲ ਕਦੋਂ ਕਰ ਸਕੇਗੀ?

    ਜਨਤਾ ਕੋਲ ਥੈਬਰਟਨ ਓਵਲ ਅਤੇ ਨਵੇਂ ਓਵਲ ਦੋਵਾਂ ਦਾ ਪੂਰਾ ਇਸਤੇਮਾਲ ਹੋਵੇਗਾ, ਜੋ ਕਿ ਹੁਣ ਵਾਲੀ ਕਿੰਗਜ਼ ਰਿਜ਼ਰਵ ਸਾਈਟ ਵਾਲੀ ਜਗ੍ਹਾ ਹੋਵੇਗਾ। ਤਿੰਨ ਟੀਮਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਦੇ ਨਾਲ, ਕਲੱਬ ਨੂੰ ਪੂਰੇ ਕੈਲੰਡਰ ਸਾਲ ਦੇ ਦੌਰਾਨ ਅਤੇ ਵਧੇਰੇ ਕਰਕੇ ਦਫ਼ਤਰੀ ਅਤੇ ਸਕੂਲੀ ਸਮੇਂ ਦੇ ਦੌਰਾਨ ਤਕਰੀਬਨ 20 ਪ੍ਰਤੀਸ਼ਤ ਸਮੇਂ ਲਈ ਪਹੁੰਚ ਦੀ ਲੋੜ ਹੋਵੇਗੀ।

  • ਕੀ ਕਿੰਗਜ਼ ਰਿਜ਼ਰਵ 'ਤੇ ਓਵਲ ਦੇ ਆਸ-ਪਾਸ ਕੋਈ ਇਮਾਰਤਾਂ ਬਣਨ ਜਾ ਰਹੀਆਂ ਹਨ?

    ਉਸ ਜਗ੍ਹਾ ਦੇ ਘੇਰੇ 'ਤੇ ਜਾਂ ਆਲੇ-ਦੁਆਲੇ ਕੋਈ ਵੀ ਸ਼ਾਨਦਾਰ ਨੁਮਾਇਸ਼ੀ ਢਾਂਚੇ ਜਾਂ ਹੋਰ ਇਮਾਰਤਾਂ ਨਹੀਂ ਹੋਣਗੀਆਂ। ਓਵਲ ਇੱਕ ਖੁੱਲ੍ਹੇਪਣ ਦੇ ਅਹਿਸਾਸ ਨੂੰ ਕਾਇਮ ਰੱਖੇਗਾ ਅਤੇ ਕਲੱਬ ਵਧੀਆ ਕੁਆਲਿਟੀ ਵਾਲੀ ਲੈਂਡਸਕੇਪਿੰਗ ਵਿੱਚ ਨਿਵੇਸ਼ ਕਰੇਗਾ।

  • ਕੀ ਰੁੱਖਾਂ ਦਾ ਨੁਕਸਾਨ ਹੋਵੇਗਾ?

    ਮਾਸਟਰ ਪਲਾਨ ਦਾ ਇੱਕ ਮਹੱਤਵਪੂਰਣ ਸਿਧਾਂਤ ਇਹ ਹੋਵੇਗਾ ਕਿ ਵਿਕਾਸ ਦੇ ਹਿੱਸੇ ਵਜੋਂ ਰੁੱਖਾਂ ਦਾ ਕੁੱਲ ਮਿਲਾ ਕੇ ਕੋਈ ਨੁਕਸਾਨ ਨਹੀਂ ਹੋਵੇਗਾ। ਹਾਲਾਂਕਿ ਹੋ ਸਕਦਾ ਹੈ ਕਿ ਕਿੰਗਜ਼ ਰਿਜ਼ਰਵ 'ਤੇ ਇੱਕ ਓਵਲ ਸਥਾਪਤ ਕੀਤੇ ਜਾਣ ਲਈ ਕੁਝ ਰੁੱਖਾਂ ਨੂੰ ਹਟਾਉਣ ਦੀ ਲੋੜ ਪਵੇ, ਪਰ ਹਟਾਏ ਜਾਣ ਵਾਲੇ ਕੋਈ ਵੀ ਰੁੱਖਾਂ ਨੂੰ ਢੁਕਵੀਆਂ ਥਾਂਵਾਂ 'ਤੇ ਵਾਧੂ ਰੁੱਖ ਲਗਾ ਕੇ ਉਸ ਕਮੀ ਨੂੰ ਪੂਰਾ ਕੀਤਾ ਜਾਵੇਗਾ। ਨਿਯੰਤ੍ਰਿਤ ਢੰਗ ਨਾਲ ਜਾਂ ਵੱਡੇ ਪੱਧਰ 'ਤੇ ਰੁੱਖਾਂ ਨੂੰ ਹਟਾਉਣ ਲਈ ਇੱਕ ਵਿਕਾਸ ਅਰਜ਼ੀ ਦਾਇਰ ਕੀਤੇ ਜਾਣ ਅਤੇ ਇੱਕ ਵੱਖਰੀ ਸੁਤੰਤਰ ਪ੍ਰਕਿਰਿਆ ਚਲਾਏ ਜਾਣ ਦੀ ਲੋੜ ਹੋਵੇਗੀ।

  • ਕੀ ਸਾਈਟ 'ਤੇ ਕੋਈ ਵਪਾਰਕ ਦੁਕਾਨ ਜਾਂ ਕੈਫ਼ੇ ਹੋਵੇਗਾ?

    ਜੀ ਹਾਂ। ਕਲੱਬ ਦਾ ਸੁਫ਼ਨਾ ਇਸ ਨੂੰ ਇੱਕ ਅਜਿਹੀ ਦਿਲਚਸਪ ਮੰਜ਼ਲ ਬਣਾਉਣਾ ਹੈ ਜਿੱਥੇ ਲੋਕ ਸੁਤੰਤਰ ਤਰੀਕੇ ਨਾਲ ਘੁੰਮ ਸਕਦੇ ਹਨ ਅਤੇ ਜੇ ਉਹ ਚਾਹੁਣ ਤਾਂ ਫ਼ੁੱਟਬਾਲ ਕਲੱਬ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਸਭ ਚੀਜ਼ਾਂ ਵਿੱਚ ਖੁਦ ਨੂੰ ਮਗਨ ਕਰ ਸਕਦੇ ਹਨ। ਥੈਬਰਟਨ ਓਵਲ ਫ਼ੁੱਟਬਾਲ ਦਾ ਇੱਕ ਰਵਾਇਤੀ ਗਤੀਵਿਧੀ ਕੇਂਦਰ ਹੈ ਅਤੇ ਕ੍ਰੋਜ਼ ਇਹ ਯਕੀਨੀ ਬਣਾਉਣਗੇ ਕਿ ਇਸ ਦੇ ਡਿਜ਼ਾਈਨ ਵਿੱਚ ਇਤਿਹਾਸ ਦੇ ਨਾਲ-ਨਾਲ, ਕਲੱਬ ਦੇ ਸਫ਼ਰ ਵਿੱਚ ਅਹਿਮ ਸ਼ਖਸੀਅਤਾਂ ਅਤੇ ਘਟਨਾਵਾਂ ਨੂੰ ਦਰਸਾਇਆ ਜਾਵੇ। ਕਲੱਬ ਚਾਹੁੰਦਾ ਹੈ ਕਿ ਲੋਕ ਇਸ ਨੂੰ ਇੱਕ ਅਜਿਹੀ ਜਗ੍ਹਾ ਦੇ ਰੂਪ ਵਿੱਚ ਦੇਖਣ ਜਿੱਥੇ ਉਹ ਆਪਣੀਆਂ ਟੀਮਾਂ ਨੂੰ ਟ੍ਰੇਨਿੰਗ ਲੈਂਦੇ ਹੋਏ ਦੇਖ ਸਕਦੇ ਹਨ, ਹਲਕੇ-ਫੁਲਕੇ ਖਾਣੇ ਅਤੇ ਡ੍ਰਿੰਕ ਲਈ ਦੋਸਤਾਂ ਨਾਲ ਮਿਲ ਸਕਦੇ ਹਨ, ਜਾਂ ਕਸਰਤ ਕਰਨ ਲਈ ਖੁੱਲ੍ਹੀ ਥਾਂ ਵਾਲੇ ਇਲਾਕਿਆਂ ਨੂੰ ਵਰਤ ਸਕਦੇ ਹਨ।

  • ਕੀ ਲੋਕ ਆ ਕੇ ਟ੍ਰੇਨਿੰਗ ਨੂੰ ਦੇਖ ਸਕਣਗੇ?

    ਜੀ ਹਾਂ। ਮੁੜ-ਵਿਕਾਸ ਦਾ ਇੱਕ ਅਹਿਮ ਹਿੱਸਾ ਮੈਂਬਰਾਂ ਅਤੇ ਸਮਰਥਕਾਂ ਦੇ ਨਾਲ-ਨਾਲ, ਜਨਤਾ ਦੇ ਵੀ ਕਲੱਬ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਹੈ। ਇਹ ਇੱਕ ਖੁੱਲ੍ਹੀ ਪਹੁੰਚ ਵਾਲਾ ਇਲਾਕਾ ਹੋਵੇਗਾ ਜਿੱਥੇ ਸਾਰੇ ਫ਼ੁੱਟਬਾਲ ਪ੍ਰਸ਼ੰਸਕ ਟ੍ਰੇਨਿੰਗ ਦੇਖ ਸਕਣਗੇ ਅਤੇ ਸੈਸ਼ਨਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਖਿਡਾਰੀਆਂ ਨਾਲ ਗੱਲਬਾਤ ਕਰ ਸਕਣਗੇ।

  • ਇਸਦਾ ਇਲਾਕੇ ਦੇ ਟ੍ਰੈਫ਼ਿਕ ਉੱਪਰ ਕਿਹੋ ਜਿਹਾ ਅਸਰ ਪਵੇਗਾ?

    ਟ੍ਰੈਫ਼ਿਕ ਜਾਮ ਨੂੰ ਬਿਲਕੁਲ ਘਟਾਉਣ ਲਈ ਅਤੇ ਚੁਗਿਰਦੇ ਦੇ ਹੀ ਅੰਦਰ ਜਨਤਕ ਤੌਰ 'ਤੇ ਉਪਲਬਧ ਪਾਰਕਿੰਗ ਵਿੱਚ ਵਾਧਾ ਕਰਨ ਲਈ, ਅੱਪਗ੍ਰੇਡ ਕੀਤੀ ਗਈ ਸਾਊਥ ਰੋਡ ਤੋਂ ਚੁਗਿਰਦੇ ਵਿੱਚ ਦਾਖਲ ਹੋਣ ਅਤੇ ਇਸ ਤੋਂ ਬਾਹਰ ਨਿਕਲਣ ਲਈ ਸਿੱਧਾ ਰਾਹ ਉਪਲਬਧ ਹੋਵੇਗਾ।

  • ਕੀ ਚੁਗਿਰਦੇ ਦੇ ਅੰਦਰ ਵਾਧੂ ਕਾਰ ਪਾਰਕਿੰਗ ਹੋਵੇਗੀ?

    ਜਨਤਕ ਰੂਪ ਵਿੱਚ ਉਪਲਬਧ ਪਾਰਕਿੰਗ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਇਮਾਰਤ ਦੇ ਫ਼ੁੱਟਪ੍ਰਿੰਟ ਦੇ ਅੰਦਰ ਖਿਡਾਰੀਆਂ, ਕੋਚਾਂ ਅਤੇ ਸਟਾਫ਼ ਨਾਲ ਸਬੰਧਤ ਪਾਰਕਿੰਗ ਜ਼ਮੀਨ ਦੇ ਹੇਠਾਂ ਹੋਵੇਗੀ। ਮੁਨਾਸਬ ਸਮੇਂ 'ਤੇ, ਇਹ ਢੁਕਵੀਂ ਯੋਜਨਾਬੰਦੀ ਅਤੇ ਕੌਂਸਲ ਦੀਆਂ ਪ੍ਰਵਾਨਗੀਆਂ ਦੇ ਅਧੀਨ ਹੋਵੇਗੀ।

  • ਕੀ ਕ੍ਰੋਜ਼ ਉਥੇ ਖੇਡਾਂ ਖੇਡਣਗੇ?

    ਐਡੀਲੇਡ ਦੀ ਮਹਿਲਾ ਟੀਮ ਉੱਥੇ ਆਪਣੇ ਘਰੇਲੂ AFLW ਮੈਚ ਖੇਡੇਗੀ, ਜੋ ਇਸ ਸਮੇਂ ਪ੍ਰਤੀ ਸੀਜ਼ਨ ਪੰਜ ਗੇਮਾਂ ਹੋਣਗੀਆਂ। ਪੁਰਸ਼ਾਂ ਦੀ AFL ਟੀਮ ਐਡੀਲੇਡ ਓਵਲ ਵਿੱਚ ਨਿਰੰਤਰ ਖੇਡਣਾ ਜਾਰੀ ਰੱਖੇਗੀ।

  • ਖੇਡ ਵਾਲੇ ਦਿਨ ਕਾਰ ਪਾਰਕਿੰਗ ਦਾ ਕੀ ਹੋਵੇਗਾ?

    ਕਿੰਗਜ਼ ਰਿਜ਼ਰਵ AFLW ਦੇ ਖੇਡ ਵਾਲੇ ਦਿਨ 'ਤੇ ਤਕਰੀਬਨ 500 ਕਾਰਾਂ ਲਈ ਜਗ੍ਹਾ ਮੁਹੱਈਆ ਕਰਾਏਗਾ।

  • ਖੇਡਾਂ ਵਿੱਚ ਕਿਸ ਕਿਸਮ ਦੀ ਭੀੜ ਹੋਵੇਗੀ?

    ਵੈਨਿਊ ਕੋਲ 9000 ਲਈ ਲਸੰਸ ਹੈ ਹਾਲਾਂਕਿ AFLW ਪ੍ਰਤੀਯੋਗਤਾ ਦੇ ਪਹਿਲੇ ਸੱਤ ਸੀਜ਼ਨਾਂ ਦੇ ਅਧਾਰ 'ਤੇ, ਔਸਤ ਭੀੜ 5000 ਤੋਂ ਘੱਟ ਹੋਣ ਦੀ ਉਮੀਦ ਹੈ।

  • ਕੀ ਖੇਡ ਵਾਲੇ ਦਿਨ ਥੈਬਰਟਨ ਓਵਲ ਲਈ ਪਬਲਿਕ ਟ੍ਰਾਂਸਪੋਰਟ ਉਪਲਬਧ ਹੋਵੇਗੀ?

    ਜੀ ਹਾਂ। ਕਾਨੂੰਨ ਦੇ ਤਹਿਤ, ਮੈਟਰੋਪੌਲਿਟਨ ਇਲਾਕੇ ਵਿਚਲੇ ਸਾਰੇ ਵੈਨਿਊ ਜਿਹਨਾਂ ਦੀ ਸਮਰੱਥਾ 5000 ਦਰਸ਼ਕਾਂ ਤੋਂ ਵੱਧ ਹੈ – ਜੋ ਕਿ ਫ਼ਿਲਹਾਲ ਥੈਬਰਟਨ ਓਵਲ ਦੀ ਹੈ – ਉਹਨਾਂ ਨੂੰ ਇੱਕ ਈਵੈਂਟ ਪ੍ਰਬੰਧਨ ਯੋਜਨਾ ਤਿਆਰ ਕਰਨ ਦੀ ਲੋੜ ਹੋਵੇਗੀ ਜਿਸ ਵਿੱਚ ਯਾਤਰੀਆਂ ਦੀ ਆਵਾਜਾਈ ਸ਼ਾਮਲ ਹੋਵੇ।

  • ਕੀ ਸਾਈਟ 'ਤੇ ਪੋਕਰ ਮਸ਼ੀਨਾਂ ਹੋਣਗੀਆਂ?

    ਜੀ ਨਹੀਂ। ਪੋਕਰ ਮਸ਼ੀਨਾਂ ਬਾਰੇ ਕਦੇ ਵਿਚਾਰ ਜਾਂ ਚਰਚਾ ਨਹੀਂ ਕੀਤੀ ਗਈ ਹੈ।

  • ਪ੍ਰੋਜੈਕਟ ਦੀ ਕੁੱਲ ਅੰਦਾਜ਼ਨ ਲਾਗਤ ਕਿੰਨੀ ਹੈ ਅਤੇ ਇਸ ਲਈ ਪੈਸਾ ਕਿਵੇਂ ਜੁਟਾਇਆ ਜਾਵੇਗਾ?

    ਇਸ ਪੜਾਅ 'ਤੇ, ਇਹ ਕੋਈ $80-85 ਮਿਲੀਅਨ ਦੇ ਨੇੜੇ-ਤੇੜੇ ਹੈ। ਕਲੱਬ ਨੇ ਸੰਘੀ ਸਰਕਾਰ ਤੋਂ ਫ਼ੰਡ ਵਿੱਚ $15 ਮਿਲੀਅਨ ਹਾਸਲ ਕੀਤੇ ਹਨ ਅਤੇ ਆਪਣੇ ਲਈ ਖੁਦ ਫ਼ੰਡ ਜੁਟਾਉਣ ਦੇ ਨਾਲ-ਨਾਲ, ਅੱਗੇ ਹੋਰ ਸਹਿਯੋਗ ਅਤੇ ਨਿਵੇਸ਼ ਦੀ ਵੀ ਮੰਗ ਕਰੇਗਾ।

  • ਕੰਮ ਦੇ ਕਦੋਂ ਸ਼ੁਰੂ ਹੋਣ ਅਤੇ ਪੂਰਾ ਹੋਣ ਦੀ ਉਮੀਦ ਹੈ?

    ਸਬੰਧਤ ਕੌਂਸਲ ਦੀ ਯੋਜਨਾਬੰਦੀ ਪ੍ਰਵਾਨਗੀ ਅਤੇ ਸਮਾਂ-ਸੀਮਾਵਾਂ ਸਮੇਤ ਬਹੁਤ ਸਾਰੇ ਕਾਰਕ ਹਨ ਜਿਹਨਾਂ ਉੱਪਰ ਵਿਚਾਰ ਕੀਤਾ ਜਾਣਾ ਹੈ, ਪਰ ਕਲੱਬ ਚਾਹੇਗਾ ਕਿ ਉਹ 2025 ਵਿੱਚ ਇਸ ਫ਼ੈਸਿਲਿਟੀ ਵਿੱਚ ਹੋਵੇ।

Created by Telstra
  • Contact Us
  • Terms and Conditions
  • Privacy Policy
  • Copyright & Trademark
  • Online Security
Why not share?
Share This Article

Up Next