ਐਡੀਲੇਡ ਫ਼ੁੱਟਬਾਲ ਕਲੱਬ ਥੈਬਰਟਨ ਨੂੰ ਆਪਣਾ ਲੰਬੇ ਸਮੇਂ ਦਾ ਟਿਕਾਣਾ ਬਣਾਉਣਾ ਚਾਹੁੰਦਾ ਹੈ ਅਤੇ ਸਥਾਨਕ ਕਮਿਉਨਿਟੀ ਲਈ ਇੱਕ ਸਰਗਰਮ ਅਤੇ ਉਸਾਰੂ ਯੋਗਦਾਨ ਪਾਉਣ ਵਾਲਾ ਬਣਨਾ ਚਾਹੁੰਦਾ ਹੈ। ਵੈਸਟ ਟੋਰੈਨਸ ਸ਼ਹਿਰ ਅਤੇ ਇਸ ਦੇ ਵਾਸੀਆਂ ਦੇ ਨਾਲ ਮਿਲ ਕੇ, ਕਲੱਬ ਖੇਡਾਂ ਅਤੇ ਕਮਿਉਨਿਟੀ ਦਾ ਇੱਕ ਅਜਿਹਾ ਚੁਗਿਰਦਾ ਪ੍ਰਦਾਨ ਕਰੇਗਾ ਜੋ ਹਰੇਕ ਦੇ ਲਈ ਅਸਲੀ ਅਤੇ ਲੰਬੇ ਚਿਰ ਤਕ ਚੱਲਣ ਵਾਲੇ ਲਾਭ ਪ੍ਰਦਾਨ ਕਰਦਾ ਹੋਵੇ।