Skip to main content
9.1 ਹੈਕਟੇਅਰ ਸਾਈਟ ਵਿੱਚ ਔਰਤਾਂ ਦੇ ਮੈਚਾਂ ਦੌਰਾਨ ਆਨ-ਸਾਈਟ ਪਾਰਕਿੰਗ ਲਈ ਢੁਕਵੀਂ ਜਗ੍ਹਾ ਸ਼ਾਮਲ ਹੈ ਤਾਂ ਜੋ ਸਥਾਨਕ ਟ੍ਰੈਫ਼ਿਕ ਅਤੇ ਸੜਕ ਉੱਪਰ ਪਾਰਕਿੰਗ ਵਿੱਚ ਘੱਟੋ-ਘੱਟ ਵਿਘਨ ਨੂੰ ਯਕੀਨੀ ਬਣਾਇਆ ਜਾ ਸਕੇ।
ਯੋਜਨਾਵਾਂ ਵਿੱਚ ਦੋ AFL ਪ੍ਰਤੀਯੋਗਤਾ ਦੇ ਅਕਾਰ ਵਾਲੇ ਓਵਲਜ਼ ਸ਼ਾਮਲ ਹਨ ਜੋ ਜਨਤਕ ਤੌਰ 'ਤੇ ਪਹੁੰਚਯੋਗ ਹਨ ਅਤੇ ਇਹ ਉੱਪਨਗਰੀ ਐਡੀਲੇਡ ਵਿੱਚ ਖੇਡ ਦੇ ਮੈਦਾਨਾਂ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਹ ਚੁਗਿਰਦਾ ਇੱਕ ਇੰਟਰਐਕਟਿਵ ਮਿਊਜ਼ੀਅਮ ਅਤੇ ਕੈਫ਼ੇ, ਅਤੇ ਨਾਲ ਹੀ ਹੋਰ ਕਮਿਊਨਿਟੀ ਸਹੂਲਤਾਂ ਸਮੇਤ ਮੈਂਬਰਾਂ ਅਤੇ ਪ੍ਰਸ਼ੰਸਕ ਕੇਂਦ੍ਰਿਤ ਖੇਤਰਾਂ ਦੀ ਪੇਸ਼ਕਸ਼ ਕਰੇਗਾ।
ਤਜਵੀਜ਼ਸ਼ੁਦਾ ਟ੍ਰੇਨਿੰਗ, ਪ੍ਰਬੰਧਨ ਅਤੇ ਕਮਿਊਨਿਟੀ ਫ਼ੈਸਿਲਿਟੀ ਕ੍ਰੋਜ਼ ਦੇ ਮੈਂਬਰਾਂ ਅਤੇ ਸਮਰਥਕਾਂ ਦੇ ਨਾਲ-ਨਾਲ ਕਮਿਊਨਿਟੀ ਦੇ ਲਈ ਵੀ ਇੱਕ ਮੰਜ਼ਲ ਬਣ ਜਾਵੇਗਾ।
ਮੁੜ ਵਿਕਸਤ ਕੀਤਾ ਗਿਆ ਥੈਬਰਟਨ ਓਵਲ ਐਡੀਲੇਡ ਦੀ AFLW ਟੀਮ ਲਈ ਘਰੇਲੂ ਮੈਦਾਨ ਬਣ ਜਾਵੇਗਾ ਅਤੇ ਕੋਚਾਂ ਅਤੇ ਖਿਡਾਰੀਆਂ ਲਈ ਸਰੋਤਾਂ ਦੇ ਵਿਸ਼ੇ ਵਿੱਚ ਲਿੰਗ ਬਰਾਬਰੀ ਨੂੰ ਯਕੀਨੀ ਬਣਾਏਗਾ।
ਥੈਬਰਟਨ ਓਵਲ ਤਕ ਜਨਤਾ ਦੀ ਪਹੁੰਚ ਹੁਣ ਵਰਜਿਤ ਨਹੀਂ ਹੋਵੇਗੀ ਅਤੇ ਉੱਥੇ ਖੁੱਲ੍ਹੇ ਅਤੇ ਸੁਤੰਤਰ ਤਰੀਕੇ ਨਾਲ ਆਉਣ ਜਾਣ ਵਾਲੇ ਖੇਤਰ ਹੋਣਗੇ।
Why not share?
Share This Article
-
-
-
-